Description
ਮੇਰਾ ਜਨਮ ਨਾਨਕੇ ਕੁੱਕੜ ਪਿੰਡ ਜਿਲਾ ਜਲੰਧਰ ਵਿਖੇ ਸਵਰਗਵਾਸੀ ਪਿਤਾ ਸ ਮਹਿੰਗਾ ਸਿੰਘ ਪੁਰੇਵਾਲ ਤੇ ਸਵਰਗਵਾਸੀ ਮਾਤਾ ਸਰਦਾਰਨੀ ਅਮਰ ਕੌਰ ਦੇ ਘਰ ਹੋਇਆ। ਨਿੱਕੇ ਹੁੰਦਿਆਂ ਮਾਂ ਮਰ ਗਈ ਫਿਰ ਦਾਦੀ ਮਾਂ ਸਰਦਾਰਨੀ ਕਰਮ ਕੌਰ ਨੇ ਪਾਲਿਆ। ਮੇਰਾ ਜੱਦੀ ਪਿੰਡ ਦੁਆਬੇ ਦਾ ਮਸ਼ਹੂਰ ਪਿੰਡ ਸ਼ੰਕਰ ਨੇੜੇ ਨਕੋਦਰ ਜਿਲਾ ਜਲੰਧਰ ਪੰਜਾਬ ਹੈ।ਬਚਪਨ ਤੋਂ ਹੀ ਪੜਨ ਲਿਖਣ ਦਾ ਬਹੁਤ ਸ਼ੌਂਕ ਸੀ।ਜੁਆਨੀ ਵੇਲੇ ਕੁਛ ਗੀਤ ਲਿਖੇ ਤੇ ਰਿਕਾਰਡ ਵੀ ਹੋਏ।ਫਿਲਮਾਂ ਦੇ ਸਕ੍ਰਿਪਟ ਤੇ ਗੀਤ ਸਿਉਂਕ ਨੇ ਖਾਲੇ ਬਾਕੀ ਬਚੇ ਇਸ ਕਿਤਾਬ ਚ ਪੇਸ਼ ਹਨ।ਰਾਮਗੜ੍ਹੀਆ ਕਾਲਜ ਫਗਵਾੜਾ ਤੋਂ ਬੀ ਏ ਕਰਨ ਤੋਂ ਬਾਅਦ ਐਮ ਏ ਕਰਨ ਲਈ ਦੁਆਬਾ ਕਾਲਜ ਜਲੰਧਰ ਵਿੱਚ ਇਕ ਸਾਲ ਤੋਂ ਬਾਅਦ ਫਿਲਮਾਂ ਦੇ ਸ਼ੌਂਕ ਨੇ ਪੜਾਈ ਛਡਾ ਦਿੱਤੀ। ਹਿੰਦੀ ਫਿਲਮ ” ਅਨੁਬੰਧ” , ਪੰਜਾਬੀ ਫਿਲਮ ” ਗੋਰਾ ਮੁੱਖ ਸੱਜਣਾਂ ਦਾ “ਤੇਰਾ ਪਿਆਰ ਸੋਹਣੀਏ ,ਛੋਟੀਆਂ ਫਿਲਮਾਂ ਮੇਰਾ ਰੰਗਲਾ ਪੰਜਾਬ, ਨੂੰਹ ਸੱਸ ਦਾ ਮੁਕਾਬਲਾ , ਮਹਿੰਦੀ ਤੋਂ ਬਾਅਦ ” ਦੇਸੀ ਮੁੰਡੇ ” ਬਣਾਈ।ਬਿਨਾਂ ਬੈਂਡ ਚਲ ਇੰਗਲੈਂਡ ਵੀ ਮੇਰੀ ਤਿਆਰੀ ਚ ਬਣੀ।ਹੁਣ ਇਕ ਹੋਰ ਫਿਲਮ ” ਮਾਝਾ ਮਾਲਵਾ ਦੁਆਬਾ ਦੀ ਤਿਆਰੀ ਚ ਬਿਜੀ ਹਾਂ।ਦੇਸ਼ ਵਿਦੇਸ਼ ਦੇ ਪੰਜਾਬੀਆਂ ਦਾ ਹਰਮਨ ਪਿਆਰਾ ਮੈਗਜ਼ੀਨ ” ਫਿਲਮ ਐਂਡ ਮਿਊਜ਼ਿਕ “ਵੀ ਤੇਰਾਂ ਚੌਦਾਂ ਸਾਲ ਕੱਢਿਆ। ਅੱਜ-ਕੱਲ੍ਹ ਆਪਣੇ ਪਰਿਵਾਰ ਨਾਲ ਅਮਰੀਕਾ ਵਿੱਚ ਵਾਹਿਗੁਰੂ ਦੀ ਕਿਰਪਾ ਨਾਲ ਜਿੰਦਗੀ ਦੇ ਨਜ਼ਾਰੇ ਲੈ ਰਿਹਾ ਹਾਂ



